ਤੁਸੀ ਚਲਦੇ ਰਹੋ, ਤੁਹਾਡਾ ਕਾਰਵਾਂ ਵੀ ਚਲਦਾ ਰਹੇਗਾ

[postlink] http://davindersinghghaloti.blogspot.com/2011/05/blog-post.html[/postlink]
ਬ੍ਰਿਟੇਨ ਵਿਚ ਦੁਨੀਆਂ ਦਾ ਸਭ ਤੋਂ ਛੋਟਾ ਇਕੋ ਫਰੈਂਡਲੀ ਮੋਬਾਇਲ ਘਰ


ਲੰਡਨ, 30 ਮਈ ; ਇਹ ਸ਼ਾਇਦ ਦੁਨੀਆਂ ਦਾ ਸਭ ਤੋਂ ਛੋਟਾ ਚੱਲਦਾ-ਫਿਰਦਾ ਘਰ ਹੈ। ਬ੍ਰਿਟੇਨ ਵਿਚ ਇਸ ਨੂੰ ਕਾਰਵਾਂ ਕਿਹਾ ਜਾ ਰਿਹਾ ਹੈ। ਛੇ ਫੁੱਟ ਛੇ ਇੰਚ ਲੰਬਾ ਇਹ ਘਰ ਆਮ ਘਰਾਂ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਨਾਲ ਲੈਸ ਹੈ। ਇਸ ਛੋਟੇ ਜਿਹੇ ਘਰ ਵਿਚ ਫੁਲ ਸਾਈਜ਼ ਸਿੰਗਲ ਬੈਡ, 19 ਇੰਚ ਦਾ ਫਲੈਟ ਸਕਰੀਨ ਟੀ.ਵੀ., ਡ੍ਰਿੰਕਸ ਕੈਬਨਿਟ, ਚਾਹ ਬਣਾਉਣ ਦੀ ਸਹੂਲਤ ਅਤੇ ਕਿਤਾਬਾਂ ਦੇ ਲਈ ਵੱਖਰੀ ਅਲਮਾਰੀ ਤੱਕ ਸਭ ਕੁੱਝ ਹੈ।


ਯੈਨਿਕ ਰੀਡ ਨਾਮ ਦੇ ਆਦਮੀ ਨੇ ਇਸ ਛੋਟੇ ਜਿਹੇ ਰਚਨਾਤਮਕ ਘਰ ਨੂੰ ਸਕੂਟਰ ਨਾਲ ਖਿੱਚ ਕੇ ਆਪਣੇ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਹਾਲਾਂ ਕਿ ਅਜਿਹੀ ਹਾਲਤ ਵਿਚ ਸਕੂਟਰ ਦੀ ਸਪੀਡ ਜ਼ਿਆਦਾ ਤੋਂ ਜ਼ਿਆਦਾ 2 ਮੀਲ ਪ੍ਰਤੀ ਘੰਟਾ ਹੋਵੇਗੀ। ਯੈਨਿਕ ਦੇ ਇਸ ਘਰ ਤੋਂ ਵਾਤਾਵਰਣ ਟਰਾਂਸਪੋਰਟ ਐਸੋਸੀਏਸ਼ਨ ਵੀ ਖੁਸ਼ ਹੈ। ਇਸ ਦਾ ਅੰਦਾਜ਼ਾ ਹੈ ਕਿ ਬ੍ਰਿਟੇਨ ਵਿਚ 2 ਲੱਖ ਤੋਂ ਜ਼ਿਆਦਾ ਲੋਕ ਸੈਰ ਜਾਂਦੇ ਸਮੇਂ ਅਜਿਹੇ ਘਰਾਂ ਨੂੰ ਪਹਿਲ ਦਿੰਦੇ ਹਨ। ਲੇਕਿਨ ਜੇਕਰ ਬੈਟਰੀ ਫੇਲ੍ਹ ਜਾਂ ਸਾਥ ਛੱਡ ਦਿੰਦੀ ਹੈ ਤਾਂ ਉਸ ਕੋਲ ਕੋਈ ਬਦਲ ਨਹੀਂ ਹੈ। ਇਸ ਵਿਚ ਬਿਜਲੀ ਦੀ ਖਪਤ ਅਤੇ ਸਕੂਟਰ ਚਲਾਉਣ ਲਈ ਇਲੈਕਟ੍ਰਿਕ ਇੰਜਣ ਤੋਂ ਇਲਾਵਾ ਸੋਲਰ ਪੈਨਲ ਵੀ ਲੱਗੇ ਹੋਏ ਹਨ।
Share this article :

Post a Comment

 
Support : Creating Website | Johny Template | Mas Template
Copyright © 2011. Davinder Singh Ghaloti - All Rights Reserved
Template Created by Creating Website Published by Mas Template
Proudly powered by Blogger